Arise, awake and organize to strive for the establishment of a classless, castles and gender discrimination free secular society. ਜਾਗੋ! ਜਥੇਬੰਦ ਹੋਵੇ!! ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰੋ!!!

Wednesday 5 January 2022

‘ਸੰਯੁਕਤ ਸਮਾਜ ਮੋਰਚੇ’ ਨੂੰ ਆਰਐਮਪੀਆਈ ਵਲੋਂ ਆਸ਼ੀਰਵਾਦ ਦੇਣ ਦਾ ਫ਼ੈਸਲਾ


ਜਲੰਧਰ
, 5 ਜਨਵਰੀ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ

ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੌਜੂਦਾ ਰਾਜਨੀਤਕ ਅਵਸਥਾ ਪਾਰਟੀ ਦੀ ਸਮਝਦਾਰੀ ਅਨੁਸਾਰ ਮੇਚਵੇਂ ਜਥੇਬੰਦਕ ਕਾਰਜਾਂ ਬਾਰੇ ਚਾਨਣਾ ਪਾਇਆ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਵੀ ਵਿਚਾਰ ਰੱਖੇ

ਸੂਬਾਈ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਰਾਜ ਕਮੇਟੀ, ਨੇੜ ਭਵਿੱਖ ਹੋਣ ਜਾ ਰਹੀਆਂ ਸੂਬਾਈ ਅਸੰਬਲੀ ਚੋਣਾਂ ਵਿੱਚ, ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀਆਂ ਝੰਡਾਬਰਦਾਰ ਹਰ ਰੰਗ ਦੀਆਂ ਸਿਆਸੀ ਪਾਰਟੀਆਂ ਅਤੇ ਫਿਰਕੂ ਤੇ ਵੱਖਵਾਦੀ ਤਾਕਤਾਂ ਦੀ ਹਾਰ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰੇਗੀ ਇਸ ਦਿਸ਼ਾ ਵਿੱਚ ਜੇਤੂ ਕਿਸਾਨ ਘੋਲ ਦੀ ਸੁਚੱਜੀ ਅਗਵਾਈ ਕਰਨ ਵਾਲੀਆ ਕਿਸਾਨ ਜਥੇਬੰਦੀਆਂ ਵੱਲੋਂ ਬਦਲਵੀਆਂ ਲੋਕ ਪੱਖੀ ਨੀਤੀਆਂ ਤੇ ਆਧਾਰਿਤ ਮੁਤਬਾਦਲ ਉਸਾਰਨ ਲਈ ਕਾਇਮ ਕੀਤੇ ਗਏ ਲੜਾਕੂ, ਇਨਸਾਫ ਪਸੰਦ ਤੇ ਪ੍ਰਗਤੀ ਹਾਮੀ ਧਿਰਾਂ ਦੇ ਸਾਂਝੇ ਮੰਚ ਦੀ ਸਫਲਤਾ ਲਈ ਜੀਅ ਜਾਨ ਨਾਲ ਕੰਮ ਕਰੇਗੀ

ਇਸ ਸੇਧ ਵਿੱਚ ਰਾਜ ਕਮੇਟੀ ਇਹ ਸੁਨਿਸ਼ਚਤ ਕਰਨ ਦਾ ਹਰ ਸੰਭਵ ਯਤਨ ਕਰੇਗੀ ਕਿ ਜੇਤੂ ਕਿਸਾਨ ਘੋਲ ਸਦਕਾ ਪ੍ਰਵਾਨ ਚੜ੍ਹੀ ਲੋਕਾਈ ਦੀ ਕਾਰਪੋਰੇਟ ਲੁੱਟ ਖਿਲਾਫ਼ ਸੰਗਰਾਮੀ ਸੂਝ ਚੋਣ ਮੁਹਾਜ ਤੇ ਹਰ ਹਾਲਤ ਸਿਆਸੀ ਤੇ ਜਮਾਤੀ ਸੂਝ ਵਿੱਚ ਤਬਦੀਲ ਹੋਵੇ

ਰਾਜ ਕਮੇਟੀ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਦਲ ਬਦਲੀ ਦੇ ਘਿਰਣਾ ਯੋਗ ਵਰਤਾਰੇ ਨੂੰ ੳਤਸ਼ਾਹਿਤ ਕਰਕੇ ਭਰਮਾਊ ਲਾਰਿਆਂ ਰਾਹੀਂ ਸੱਤਾ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਪਾਰਟੀ ਨੂੰ ਭਾਂਜ ਦਿੱਤੀ ਜਾਵੇ ਅਤੇ ਪੰਜਾਬੀਆਂ ਦੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਚੋਣ ਮੈਦਾਨ ਵਿੱਚ ਨਿੱਤਰੇਸੰਯੁਕਤ ਸਮਾਜ ਮੋਰਚੇ ਨੂੰ ਆਸ਼ੀਰਵਾਦ ਦਿੱਤਾ ਜਾਵੇ

ਰਾਜ ਕਮੇਟੀ ਨੇ ਸਭਨਾਂ ਪਾਰਟੀ ਇਕਾਈਆਂ ਅਤੇ ਜਨ ਸੰਗਠਨਾਂ ਨੂੰ ਸੱਦਾ ਦਿੱਤਾ ਕਿ ਉਹ ਆਉਣ ਵਾਲੀ 23-24 ਫਰਵਰੀ ਨੂੰ ਮਜ਼ਦੂਰ-ਮੁਲਾਜ਼ਮ ਸੰਗਠਨਾਂ ਵੱਲੋਂ ਕੀਤੀ ਜਾਣ ਵਾਲੀ ਦੋ ਦਿਨਾਂ ਕੌਮੀ ਹੜਤਾਲ ਦੀ ਸਫਲਤਾ ਲਈ ਫੌਰੀ ਤਿਆਰੀਆਂ ਵਿੱਚ ਜੁੱਟ ਜਾਣ